New Zealand 'ਚ ਵਧੀ ਬੇਰੁਜ਼ਗਾਰੀ, ਭਾਰਤੀ ਹੋਏ ਭੀਖ ਮੰਗਣ 'ਤੇ ਮਜਬੂਰ, ਖਾਣ ਲਈ ਨਹੀਂ ਰੋਟੀ |OneIndia Punjabi

2023-08-17 1

ਨਿਊਜ਼ੀਲੈਂਡ 'ਚ ਚੰਗੇ ਭਵਿੱਖ ਲਈ ਗਏ ਭਾਰਤੀ ਹੁਣ ਭੀਖ ਮੰਗਣ 'ਤੇ ਮਜਬੂਰ ਹੋ ਗਏ ਹਨ | ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ 'ਚ ਭਾਰਤੀ ਮੂਲ ਦੇ 40 ਵਿਅਕਤੀ ਭੀਖ ਮੰਗਣ ਲਈ ਮਜਬੂਰ ਹੋ ਗਏ ਹਨ ਕਿਉਂਕਿ ਉਹ ਰੁਜ਼ਗਾਰ ਲਈ ਲੱਖਾਂ ਰੁਪਏ ਦੇ ਕੇ ਵਿਦੇਸ਼ ਆਏ ਸਨ ਪਰ ਇੱਥੇ ਆ ਕੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਿਆ। ਉਕਤ 40 ਵਿਅਕਤੀ ਤਿੰਨ ਬੈਡਰੂਮ ਵਾਲੇ ਘਰ 'ਚ ਰਹਿੰਦੇ ਹਨ ਤੇ ਇਕੋ ਬਾਥਰੂਮ ਤੇ ਇਕੋ ਰਸੋਈ ਵਰਤਦੇ ਹਨ। ਪੀੜਤਾਂ ਨੇ ਦੱਸਿਆ ਕਿ ਉਹਨਾਂ ਕੋਲ ਖਾਣ ਲਈ ਵੀ ਕੁੱਝ ਨਹੀਂ ਹੈ, ਉਹ ਪਾਣੀ ਪੀ ਕੇ ਗੁਜ਼ਾਰਾ ਕਰ ਰਹੇ ਹਨ। ਉਕਤ ਵਿਕਤੀਆਂ ਨੇ ਕਿਹਾ ਕਿ ਉਹਨਾਂ ਨੂੰ ਕੰਮ ਵਾਸਤੇ ਨਿਊਜ਼ੀਲੈਂਡ ਬੁਲਾਇਆ ਗਿਆ ਸੀ, ਪਰ ਇਥੇ ਕੋਈ ਕੰਮ ਨਹੀਂ ਦਿੱਤਾ ਗਿਆ ਤੇ ਜਦੋਂ ਪੁਲਿਸ ਚੈਕਿੰਗ ਲਈ ਆਈ ਤਾਂ ਇਹ ਮੁੱਦਾ ਜਾਂਚ ਦਾ ਵਿਸ਼ਾ ਬਣ ਗਿਆ ।
.
Unemployment increased in New Zealand, Indians forced to beg, no bread to eat.
.
.
.
#newzelandnews #punjabnews #indians

Free Traffic Exchange

Videos similaires